|
ਕਰਿ = ਕਰੇ, ਕਰਦਾ ਹੈ। ਭੇਟੇ = ਮਿਲਦਾ ਹੈ। ਗੁਰ = ਗੁਰੂ ਨੂੰ। ਸੋਈ = ਉਹੀ। ਤਿਤੁ = ਉਸ ਦੀ ਰਾਹੀਂ। ਤਿਤੁ ਬਲਿ = ਉਸ (ਆਤਮਕ) ਬਲ ਦੀ ਰਾਹੀਂ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।1।
ਰਮਣ = ਸਿਮਰਨ। ਤਰਣ = ਪਾਰ ਲੰਘ ਜਾਣਾ। ਭੈ ਸਾਗਰ = ਸੰਸਾਰ-ਸਮੁੰਦਰ। ਸੂਰ = ਸੂਰਮਾ (ਗੁਰੂ) । ਫਾਰੇ = ਪਾੜੇ ਜਾਂਦੇ ਹਨ। ਜਮ ਕਾਗਰ = ਜਮਾਂ ਦੇ ਕਾਗ਼ਜ਼, ਜਮਾਂ ਦੇ ਲੇਖੇ, ਆਤਮਕ ਮੌਤ ਲਿਆਉਣ ਵਾਲੇ ਸੰਸਕਾਰ।1। ਰਹਾਉ।
ਸਤਿਗੁਰਿ = ਸਤਿਗੁਰੂ ਨੇ। ਆਸਰ = ਆਸਰੇ।2।
ਸੰਜਮ = ਇੰਦਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਯਤਨ। ਸਹਾਈ = ਮਦਦ ਕਰਨ ਵਾਲੇ।3।
ਗੁਰਿ = ਗੁਰੂ ਨੇ। ਪੇਖੁ = ਵੇਖ। ਨਾਨਕ = ਹੇ ਨਾਨਕ! ਪਸਰੇ = ਵਿਆਪਕ।4।
ਬਿਖੈ ਰਾਜ ਤੇ = ਵਿਸ਼ਿਆਂ ਦੇ ਪ੍ਰਭਾਵ ਨਾਲ। ਅੰਧੁਲਾ = (ਵਿਕਾਰਾਂ ਵਿਚ) ਅੰਨ੍ਹਾ। ਦੁਖਿ = ਦੁੱਖ ਵਿਚ। ਲਾਗੈ = ਲੱਗਦਾ ਹੈ, ਫਸਦਾ ਹੈ। ਚਿਤਾਰੀ = ਚਿਤਾਰਦਾ ਹੈ।1।
ਕਉ = ਨੂੰ, ਵਾਸਤੇ। ਤੁਹੀ = ਤੂੰ ਹੀ, ਤੇਰਾ ਨਾਮ ਹੀ। ਮਗਨੁ = ਮਸਤ। ਨਰਕਿ = ਨਰਕ ਵਿਚ।1। ਰਹਾਉ।
ਗਿਰਸਤ = ਘਿਰਿਆ ਹੋਇਆ। ਬਿਖੁ = (ਵਿਕਾਰਾਂ ਦੀ) ਜ਼ਹਰ। ਮਾਤੇ ਕਾ = ਮਸਤ ਹੋਏ ਹੋਏ ਦਾ। ਠਉਰ ਠਾਉ = ਥਾਂ-ਥਿੱਤਾ, ਨਾਮ-ਨਿਸ਼ਾਨ।2।
ਸਿਉ = ਨਾਲ। ਆਨ = {ANX} ਹੋਰ ਹੋਰ। ਚੀਤਿ = ਚਿੱਤ ਵਿਚ।3।
ਸਿਮਰਉ = ਮੈ ਸਿਮਰਾਂ। ਪ੍ਰਭ = ਹੇ ਪ੍ਰਭੂ। ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!।4।
ਸੰਗੀ = ਸਾਥੀ। ਬਟਵਾਰੇ = ਵਾਟ-ਮਾਰੇ, ਰਾਹਜ਼ਨ, ਡਾਕੂ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਲਏ ਨਿਵਾਰੇ = ਨਿਵਾਰਿ ਲਏ, ਦੂਰ ਕਰ ਦਿੱਤੇ।1।
ਰਮਹੁ = ਮਾਣੋ। ਸਭੁ ਕੋਇ = ਹਰੇਕ ਜੀਵ। ਕਲਾ = ਤਾਕਤ। ਸੋਇ = ਉਹ।1। ਰਹਾਉ।
ਤਪਤਿ = ਤਪਸ਼, ਸੜਨ। ਸਾਗਰ = ਸਮੁੰਦਰ। ਉਤਾਰਣਹਾਰ = ਲੰਘਾਣ ਦੀ ਤਾਕਤ ਰੱਖਣ ਵਾਲਾ।2।
ਸਿਮਰਤ = ਸਿਮਰਦਿਆਂ। ਮੁਕਤਿ = ਖ਼ਲਾਸੀ। ਪਾਹਿ = ਪ੍ਰਾਪਤ ਕਰ ਲੈਂਦੇ ਹਨ।3।
ਉਕਤਿ = ਯੁਕਤੀ, ਦਲੀਲ। ਇਸ ਤੇ = ਇਸ ਜੀਵ ਪਾਸੋਂ {ਲਫ਼ਜ਼ 'ਇਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਕਰਿ ਕਿਰਪਾ = ਮਿਹਰ ਕਰ। ਗਾਹਿ = ਗਾ ਸਕਦੇ ਹਨ।4।
ਥਾਤੀ = ਧਨ ਦੀ ਥੈਲੀ। ਕੋ = ਦਾ। ਬਿਚਰੁ = ਫਿਰ ਤੁਰ। ਸਭਿ = ਸਾਰੇ।1।
ਵਡ ਭਾਗੀ = ਵੱਡੇ ਭਾਗਾਂ ਨਾਲ। ਪਾਰਬ੍ਰਹਮ = ਹੇ ਪਾਰਬ੍ਰਹਮ! ਤ = ਤਾਂ।1। ਰਹਾਉ।
ਉਰਿ = ਹਿਰਦੇ ਵਿਚ {ars`}। ਭਵ ਸਾਗਰੁ = ਸੰਸਾਰ-ਸਮੁੰਦਰ। ਚੜਿ = (ਪ੍ਰਭੂ-ਚਰਨਾਂ ਦੇ ਜਹਾਜ਼ ਉਤੇ) ਚੜ੍ਹ ਕੇ।2।
ਸਾਧੂ ਸੰਗੁ = ਗੁਰੂ ਦੀ ਸੰਗਤਿ। ਸਭੁ ਕੋਇ = ਹਰੇਕ ਮਨੁੱਖ। ਕਲਿਆਣ = ਸੁਖ।3।
ਗੁਣੀ ਨਿਧਾਨੁ = ਗੁਣਾਂ ਦਾ ਖ਼ਜਾਨਾ ਪ੍ਰਭੂ। ਮਾਨੁ = ਆਦਰ।4।
ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਹਰਿ ਮੀਤ ਗੁਣ = ਪ੍ਰਭੂ-ਮਿੱਤਰ ਦੇ ਗੁਣ। ਨੀਤ = ਸਦਾ। ਭ੍ਰਮ = ਭਟਕਣ।1।
ਸੰਗਿ = (ਜੀਵ ਦੇ) ਨਾਲ। ਪਹਰੂਆ = ਰਾਖਾ। ਜਾ ਕੈ ਸਿਮਰਣਿ = ਜਿਸ ਦੇ ਸਿਮਰਨ ਨਾਲ। ਜਮ ਡਰੂਆ = ਮੌਤ ਦਾ ਡਰ।1। ਰਹਾਉ।
ਰਿਦੈ = ਹਿਰਦੈ ਵਿਚ।2।
ਏਕ = ਇਕ ਪਰਮਾਤਮਾ ਦੀ। ਟੇਕ = ਸਹਾਰਾ।3।
ਜਨ ਸਾਧ = ਸਾਧ ਜਨ, ਗੁਰਮੁਖਿ, ਗੁਰੂ ਦੇ ਸੇਵਕ। ਅਨਾਥ = ਨਿਆਸਰੇ। ਪ੍ਰਭਿ = ਪ੍ਰਭੂ ਨੇ।4।
|