|
ਮਿਥਿਆ = ਵਿਅਰਥ। ਸ੍ਰਵਨ = ਕੰਨ। ਸੁਨਹਿ = ਸੁਣਦੇ ਹਨ। ਹਸਤ = ਹੱਥ, {ਲਫ਼ਜ਼ "ਹਸਤ" ਅਤੇ "ਹਸਤਿ" ਦਾ ਜੋੜ ਵਖੋ ਵਖਰਾ ਹੈ, ਤੇ, ਅਰਥ ਭੀ ਵਖੋ ਵਖਰੇ। ਹਸਤ = ਹੱਥ। ਹਸਤਿ = ਹਾਥੀ}। ਦਰਬ = ਧਨ। ਹਿਰਹਿ = ਚੁਰਾਉਂਦੇ ਹਨ। ਨੇਤ੍ਰ = ਅੱਖਾਂ। ਤ੍ਰਿਅ = ਇਸਤ੍ਰੀ ਦਾ। ਰਸਨਾ = ਜੀਭ। ਅਨ ਸ੍ਵਾਦ = ਹੋਰ ਸੁਆਦਾਂ ਵਿਚ। ਧਾਵਹਿ = ਦੌੜਦੇ ਹਨ। ਬਿਕਾਰ = ਵਿਗਾੜ, ਨੁਕਸਾਨ। ਮਨ = ਹੇ ਮਨ! ਪਰ ਲੋਭੁ = ਪਰਾਏ (ਧਨ ਆਦਿਕ) ਦਾ ਲੋਭ। ਪਰਉਪਕਾਰ = ਦੂਜਿਆਂ ਦੀ ਭਲਾਈ। ਬਾਸੁ = ਵਾਸ਼ਨਾ, ਸੁਗੰਧੀ। ਬਿਨੁ ਬੂਝੇ = (ਆਪਣੀ ਹੋਂਦ ਦਾ ਮਨੋਰਥ) ਸਮਝਣ ਤੋਂ ਬਿਨਾ। ਦੇਹ = ਸਰੀਰ।
ਬਿਰਥੀ = ਵਿਅਰਥ। ਸਾਕਤ = (ਰੱਬ ਨਾਲੋਂ) ਟੁੱਟਾ ਹੋਇਆ। ਆਰਜਾ = ਉਮਰ। ਤਨੁ ਅੰਧ = ਅੰਨ੍ਹੇ ਦਾ ਸਰੀਰ। ਮੁਖਿ = ਮੂੰਹ ਵਿਚੋਂ। ਤਾ ਕੈ ਮੁਖਿ = ਉਸ ਦੇ ਮੂੰਹ ਵਿਚੋਂ। ਦੁਰਗੰਧ = ਬਦ-ਬੂ। ਰੈਨਿ = ਰਾਤ। ਬਿਹਾਇ = ਗੁਜ਼ਰ ਜਾਂਦੀ ਹੈ। ਮੇਘ = ਬੱਦਲ। ਕਿਰਪਨ = ਕੰਜੂਸ। ਨਿਰਾਰਥ = ਵਿਅਰਥ। ਦਾਮ = ਪੈਸੇ, ਧਨ। ਧੰਨਿ = ਮੁਬਾਰਕ। ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ। ਤਾ ਕੈ = ਉਹਨਾਂ ਤੋਂ। ਬਲਿ ਬਲਿ = ਸਦਕੇ।
ਰਹਤ = ਧਰਮ ਦੇ ਬਾਹਰਲੇ ਚਿੰਨ੍ਹ ਜੋ ਧਾਰੇ ਹੋਏ ਹਨ। ਅਵਰ = ਹੋਰ। ਕਛੁ ਅਵਰ = ਕੁਝ ਹੋਰ। ਕਮਾਵਤ = ਕਮਾਂਦਾ ਹੈ, ਅਮਲੀ ਜ਼ਿੰਦਗੀ ਹੈ। ਮਨਿ = ਮਨ ਵਿਚ। ਗੰਢ ਲਾਵਤ = ਗਾਂਢੇ ਲਾਂਦਾ ਹੈ, ਜੋੜ-ਤੋੜ ਕਰਦਾ ਹੈ। ਪਰਬੀਨ = ਚਤੁਰ, ਸਿਆਣਾ। ਕਾਹੂ = ਕਿਸੇ ਦੇ। ਭੀਨ = ਭਿੱਜਦਾ, ਪ੍ਰਸੰਨ ਹੁੰਦਾ। ਅਵਰ = ਹੋਰਨਾਂ ਨੂੰ। ਜਿਸ ਕੈ ਅੰਤਰਿ = ਜਿਸ ਮਨੁੱਖ ਦੇ ਮਨ ਵਿਚ। ਸੀਖ = ਸਿੱਖਿਆ। ਤਿਸ ਕੀ ਸੀਖ = ਉਸ ਦੀ ਸਿੱਖਿਆ ਨਾਲ। ਸੰਸਾਰੁ = ਜਗਤ (ਭਾਵ, ਜਗਤ ਦਾ ਹਰੇਕ ਜੀਵ) । ਤੁਮ ਭਾਨੇ = ਤੈਨੂੰ ਭਾਉਂਦੇ ਹਨ, ਤੈਨੂੰ ਚੰਗੇ ਲੱਗਦੇ ਹਨ। ਤਿਨ = ਉਹਨਾਂ ਨੇ। ਉਨ ਜਨ ਚਰਨ = ਉਹਨਾਂ ਮਨੁੱਖਾਂ ਦੇ ਪੈਰਾਂ ਤੇ। ਪਰਾਤਾ = ਪੈਂਦਾ ਹੈ। ਮੁਖਹੁ = ਮੂੰਹੋਂ, ਮੂੰਹ ਦੀਆਂ ਗੱਲਾਂ ਨਾਲ।
ਕਰਉ = ਮੈਂ ਕਰਦਾ ਹਾਂ। ਕੀਆ = ਪੈਦਾ ਕੀਤਾ ਹੋਇਆ (ਜੀਵ) । ਆਪਹਿ = ਆਪ ਹੀ। ਮਾਨੈ = ਮਾਣ ਦੇਂਦਾ ਹੈ। ਆਪਹਿ ਆਪ = ਆਪ ਹੀ। ਨਿਬੇਰਾ = ਫ਼ੈਸਲਾ, ਨਿਖੇੜਾ। ਨੇਰਾ = ਨੇੜੇ। ਸਗਲ ਤੇ ਰਹਤ = ਸਭ ਤੋਂ ਪਰੇ ਹੈ। ਉਪਾਵ = ਹੀਲੇ। ਰਹਤ = ਰਹਿਣੀ। ਆਤਮ ਕੀ ਰਹਤ = ਆਤਮਾ ਦੀ ਰਹਿਣੀ, ਆਤਮਕ ਜ਼ਿੰਦਗੀ। ਜਿਸ ਭਾਵੈ = ਜੋ ਤਿਸੁ ਭਾਵੈ, ਜੋ ਉਸ ਨੂੰ ਭਾਉਂਦਾ ਹੈ। ਤਿਸੁ = ਉਸ ਨੂੰ। ਥਾਨ ਥਨੰਤਰਿ = ਹਰ ਥਾਂ। ਸਮਾਇ ਰਹਿਆ = ਮੌਜੂਦ ਹੈ। ਨਿਮਖ ਨਿਮਖ = ਅੱਖ ਦੇ ਫਰਕਣ ਦੇ ਸਮੇ ਵਿਚ ਭੀ।
ਬਿਨਸਿ ਜਾਇ = ਨਾਸ ਹੋ ਜਾਏ, ਮਿਟ ਜਾਏ, ਦੂਰ ਹੋ ਜਾਏ। ਅਹੰਮੇਵ = {Skt. Ahz Ev। ਮੈਂ ਹੀ (ਹਾਂ) , ਇਹ ਖ਼ਿਆਲ ਕਿ ਮੈਂ ਹੀ (ਵੱਡਾ) ਹਾਂ} ਅਹੰਕਾਰ। ਸਰਣਾਗਤੀ = ਸਰਣ ਆਇਆ ਹਾਂ। ਪ੍ਰਸਾਦੁ = ਕ੍ਰਿਪਾ, ਮੇਹਰ। ਗੁਰਦੇਵ = ਹੇ ਗੁਰਦੇਵ!
ਜਿਹ ਪ੍ਰਸਾਦਿ = ਜਿਸ (ਪ੍ਰਭੂ) ਦੀ ਕ੍ਰਿਪਾ ਨਾਲ। ਅੰਮ੍ਰਿਤ = ਸੁਆਦਲੇ ਭੋਜਨ। ਖਾਹਿ = ਤੂੰ ਖਾਂਦਾ ਹੈਂ। ਸੁਗੰਧਤ = ਸੋਹਣੀ ਮਿੱਠੀ ਵਾਸਨਾ ਵਾਲੀਆਂ ਚੀਜ਼ਾਂ। ਤਨਿ = ਸਰੀਰ ਉਤੇ। ਪਰਮ = ਉੱਚੀ। ਗਤਿ = ਪਦਵੀ, ਦਰਜਾ। ਮੰਦਰਿ = ਮੰਦਰ ਵਿਚ, ਘਰ ਵਿਚ। ਤਿਸਹਿ = ਉਸ ਨੂੰ। ਸੰਗਿ ਸੁਖ = ਸੁਖ ਨਾਲ, ਮੌਜ ਨਾਲ। ਰਸਨਾ = ਜੀਭ ਨਾਲ।
ਪਟੰਬਰ = ਪਟ-ਅੰਬਰ, ਰੇਸ਼ਮ ਦੇ ਕੱਪੜੇ। ਕਤ ਅਵਰ = ਕਿਸੇ ਹੋਰ ਥਾਂ? ਲੁਭਾਵਹਿ = ਤੂੰ ਲੋਭ ਕਰ ਰਿਹਾ ਹੈਂ। ਸੋਈਜੈ = ਸਵੀਂਦਾ ਹੈ। ਗਾਵੀਜੈ = ਗਾਉਣਾ ਚਾਹੀਦਾ ਹੈ। ਸਭੁ ਕੋਊ = ਹਰੇਕ ਜੀਵ। ਮਾਨੈ = ਆਦਰ ਕਰਦਾ ਹੈ, ਮਾਣ ਦੇਂਦਾ ਹੈ। ਮੁਖਿ = ਮੂੰਹ ਨਾਲ। ਰਸਨ = ਜੀਭ ਨਾਲ। ਬਖਾਨੈ = ਉਚਾਰੇ, ਬੋਲੇ। ਕੇਵਲ = ਸਿਰਫ਼। ਪਤਿ ਸੇਤੀ = ਇੱਜ਼ਤ ਨਾਲ।
|